VSO ਸਕੂਲ ਆਫ਼ ਮਿਊਜ਼ਿਕ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ, ਭਲਾਈ ਅਤੇ ਸਿਹਤ-ਸੁਖ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਜੇ ਤੁਸੀਂ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਜਾਂ ਕਿਸੇ ਹੋਰ ਵਿਦਿਆਰਥੀ ਬਾਰੇ ਚਿੰਤਤ ਹੋ, ਤਾਂ ਅਸੀਂ ਤੁਹਾਨੂੰ ਆਪਣੇ ਅਧਿਆਪਕ ਜਾਂ ਪ੍ਰਸ਼ਾਸਨ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
ਜਨਤਕ ਤੌਰ ’ਤੇ ਉਪਲਬਧ ਸਹਾਇਤਾ ਸਰੋਤਾਂ ਦੀ ਸੂਚੀ 3ਵੀਂ ਅਤੇ 4ਥੀ ਮੰਜ਼ਿਲ ਦੇ ਨੋਟਿਸ ਬੋਰਡਾਂ ’ਤੇ ਲਗਾਈ ਗਈ ਹੈ ਜਾਂ ਕਿਸੇ ਵੀ ਸਮੇਂ ਫਰੰਟ ਡੈਸਕ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਬੱਚਾ ਜਾਂ ਨੌਜਵਾਨ (19 ਸਾਲ ਤੋਂ ਘੱਟ ਉਮਰ ਦਾ) ਦੁਰਵਿਵਹਾਰ ਜਾਂ ਅਣਗਹਿਲੀ ਦਾ ਸ਼ਿਕਾਰ ਹੋ ਰਿਹਾ ਹੈ, ਤਾਂ ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ BC Ministry of Children and Family Development ਨੂੰ 1.800.663.9122 ’ਤੇ ਕਾਲ ਕਰੋ।
ਵਿਦਿਆਰਥੀ ਲਾਭ
ਰਜਿਸਟਰ ਕੀਤੇ ਵਿਦਿਆਰਥੀ VSO School Advantage Program. ਰਾਹੀਂ ਕਈ ਲਾਭ ਪ੍ਰਾਪਤ ਕਰਦੇ ਹਨ। ਹੋਰ ਵੇਰਵਿਆਂ ਲਈ vsoschoolofmusic.ca/advantage ’ਤੇ ਜਾਓ।
ਬਿਮਾਰੀ ਸੰਬੰਧੀ ਨੀਤੀ
ਸਾਡੇ ਭਾਈਚਾਰੇ ਦੀ ਸੁਰੱਖਿਆ ਲਈ, ਕਿਰਪਾ ਕਰਕੇ ਜੇ ਤੁਸੀਂ ਬਿਮਾਰ ਹੋ ਤਾਂ ਇਮਾਰਤ ਵਿੱਚ ਦਾਖ਼ਲ ਨਾ ਹੋਵੋ।
ਜੇ ਤੁਸੀਂ ਹਾਜ਼ਰ ਹੋਣ ਵਿੱਚ ਅਸਮਰੱਥ ਹੋ, ਤਾਂ 604.915.9300 ext. 100 ’ਤੇ ਫਰੰਟ ਡੈਸਕ ਨੂੰ ਸੂਚਿਤ ਕਰੋ ਜਾਂ info@vsoschoolofmusic.ca ’ਤੇ ਈਮੇਲ ਕਰੋ।